Posts

Showing posts from 2025

ਸਤਵਿੰਦਰ ਸਿੰਘ ਧੜਾਕ ਦਾ ਪਲੇਠਾ ਗੀਤ 'ਸਪੈਸ਼ਲ – ਕੁਝ ਖ਼ਾਸ' ਰਿਲੀਜ਼

Image
ਪੰਜਾਬ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਸਤਵਿੰਦਰ ਸਿੰਘ ਧੜਾਕ ਦਾ ਗਾਇਆ ਗੀਤ 'ਸਪੈਸ਼ਲ' (ਕੁਝ ਖ਼ਾਸ) ਸਨਿੱਚਰਵਾਰ ਨੂੰ ਮੋਹਾਲੀ ਦੇ ਪੀਵੀਆਰ–ਮੋਹਾਲੀ ਵਾਕ 'ਚ ਰਿਲੀਜ਼ ਹੋ ਗਿਆ। ਇਸ ਮੌਕੇ ਸੀ.ਜੀ.ਸੀ. ਗਰੁੱਪ ਆਫ਼ ਕਾਲੇਜਜ਼ – ਝੰਜੇੜੀ ਦੇ ਚੇਅਰਮੈਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ (ਐਮਡੀ) ਸ੍ਰੀ ਅਰਸ਼ ਧਾਲੀਵਾਲ, 'ਰੋਜ਼ਾਨਾ ਸਪੋਕਸਮੈਨ' ਦੇ ਐਮ.ਡੀ. ਸਰਦਾਰਨੀ ਜਗਜੀਤ ਕੌਰ, ਪ੍ਰਚਾਰ ਐਡਵਰਟਾਈਜ਼ਰਜ਼ ਪ੍ਰਾਈਵੇਟ ਲਿਮਿਟੇਡ ਦੇ ਐਮ.ਡੀ. ਸ੍ਰੀ ਮਹਿੰਦਰਪਾਲ ਸਿੰਘ, ਅਦਾਕਾਰ ਨਗਿੰਦਰ ਗਾਖੜ, ਅਦਾਕਾਰਾ ਸਤਿੰਦਰ ਕੌਰ, ਨਤਾਲਿਆ ਸਮੇਤ ਸਮੁੱਚੀ ਟੀਮ ਮੌਜੂਦ ਰਹੀ। ਸ੍ਰੀ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਡਮ ਜਗਜੀਤ ਕੌਰ ਨੇ ਇਸ ਗੀਤ ਦੇ ਪ੍ਰਤਿਭਾਸ਼ਾਲੀ ਸਿਰਜਕ ਸਤਵਿੰਦਰ ਸਿੰਘ ਧੜਾਕ ਦੀ ਸ਼ਲਾਘਾ ਕਰਦਿਆਂ ਨਿੱਤ ਤਰੱਕੀ ਦੇ ਨਵੇਂ ਸਿਖ਼ਰ ਛੋਹਣ ਦਾ ਆਸ਼ੀਰਵਾਦ ਦਿੱਤਾ। ਜਦ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਦ ਤੋਂ ਹੀ ਇਸ ਧਾਰਮਿਕ ਤੇ ਪ੍ਰੇਰਨਾਦਾਇਕ ਗੀਤ ਦੀ ਆਮਦ ਦੀ ਉਡੀਕਵਾਨ ਚਰਚਾ ਜਾਰੀ ਸੀ। ਇਸ ਖ਼ੂਬਸੂਰਤ ਮਿਊਜ਼ਿਕ ਵੀਡੀਓ ਦਾ ਨਿਰਮਾਣ ਸਾਜ਼ ਸਿਨੇ ਪ੍ਰੋਡਕਸ਼ਨਜ਼ ਅਤੇ ਅੰਗਦ ਸਚਦੇਵਾ ਨੇ ਕੀਤਾ ਹੈ। ਸ੍ਰੀ ਸਚਦੇਵਾ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਇਹ ਗੀਤ ਸਤਵਿੰਦਰ ਸਿੰਘ ਨੇ ਖ਼ੁਦ ਲਿਖਿਆ ਹੈ ਤੇ ਸੰਗੀਤਕ ਕੰਪੋਜ਼ੀਸ਼ਨ ਵੀ ਉਸ ਨੇ ਆਪ ਹੀ ਸਜਾਈ ਹੈ। ਪ੍ਰਭਜੋਤ ਸਿੰਘ ਚੀਮਾ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਇਸ ਵੀਡੀਓ 'ਚ...