Family Drama 'Kanjoos Majnu Kharchili Laila' Movie Releasing On 13th January 2023

27 ਦਸੰਬਰ 2022 : ਜਾਣੋ, ਕਿਵੇਂ ਪਈ ਖਰਚੀਲੀ ਲੈਲਾ ਕੰਜੂਸ ਮਜਨੂੰ ਦੇ ਪਿਆਰ 'ਚ? ਕਾਮੇਡੀ ਪਰਿਵਾਰਕ ਫਿਲਮ ਕੰਜੂਸ ਮਜਨੂੰ, ਖਰਚੀਲੀ ਲੈਲਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਆਪਣੀ ਵਿਲੱਖਣਤਾ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਫਿਲਮ 13 ਜਨਵਰੀ 2023 ਨੂੰ ਰਿਲੀਜ਼ ਹੋ ਰਹੀ ਹੈ ਜਿਸਨੂੰ ਬਲਾਕਬਸਟਰ ਮੂਵੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਫਿਲਮ ਗੁਰਮੀਤ ਸਿੰਘ ਅਤੇ ਭਾਰਤੀ ਰੈੱਡੀ ਦੁਆਰਾ ਨਿਰਮਿਤ ਹੈ ਅਤੇ  ਅਵਤਾਰ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਵਿੱਚ ਕਾਮੇਡੀਅਨ ਅਦਾਕਾਰ ਰਾਜੀਵ ਠਾਕੁਰ ਅਤੇ ਅਦਾਕਾਰਾ ਸ਼ਹਿਨਾਜ਼ ਸਹਿਰ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ।



ਫਿਲਮ ਦੀ ਕਹਾਣੀ ਜਿਆਦਾਤਰ ਮਿਡਲ ਕਲਾਸ ਘਰਾਂ ਦੇ ਮੁੱਦਿਆਂ ਨਾਲ ਸੰਬੰਧਤ ਹੈ। ਸ਼ਹਿਨਾਜ਼ ਸਹਿਰ, "ਖ਼ਰਚੀਲੀ ਲੈਲਾ" ਨੂੰ "ਕੰਜੂਸ ਮਜਨੂੰ" ਰਾਜੀਵ ਠਾਕੁਰ ਨਾਲ ਪਿਆਰ ਹੋ ਜਾਂਦਾ ਹੈ ਅਤੇ ਆਖਰਕਾਰ ਦੋਵੇਂ ਵਿਆਹ ਕਰਵਾ ਲੈਂਦੇ ਹਨ ਪਰ ਉਸਨੂੰ ਪਤਾ ਲੱਗਦਾ ਹੈ ਕਿ ਉਸਦੇ ਪਤੀ ਦੇ ਨਾਲ-ਨਾਲ ਉਸਦਾ ਪਰਿਵਾਰ ਵੀ 'ਕੰਜੂਸ' ਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੇ ਸਹੁਰੇ ਘਰ ਵਿੱਚ ਕੀ ਚਾਲ ਚੱਲਦੀ ਹੈ।



ਕੰਜੂਸ ਮਜਨੂੰ ਖਰਚਲੀ ਲੈਲਾ ਵਿੱਚ ਕਾਮੇਡੀ ਤੱਤਾਂ ਦਾ ਮੇਲ ਦਰਸ਼ਕਾਂ ਨੂੰ ਹੱਸਣ ਤੇ ਮਜਬੂਰ ਕਰ ਦੇਵੇਗਾ। ਇਸਦੇ ਦੋ ਮੁੱਖ ਕਿਰਦਾਰਾਂ ਦੇ ਨਾਲ, ਫਿਲਮ ਵਿੱਚ ਨਿਰਮਲ ਰਿਸ਼ੀ, ਬ੍ਰਿਜੇਂਦਰ ਕਾਲਾ, ਸੁਦੇਸ਼ ਸ਼ਰਮਾ, ਸੀਮਾ ਕੌਸ਼ਲ, ਅਮਨ ਸਿੱਧੂ, ਅਤੇ ਅਨੂਪ ਸ਼ਰਮਾ ਵੀ ਹਨ। ਫਿਲਮ ਦਾ ਸਿਰਲੇਖ ਅਤੇ ਟ੍ਰੇਲਰ, ਜੋ ਕਿ ਇੱਕ ਮਜ਼ਾਕੀਆ, ਕਾਮੇਡੀ ਕਹਾਣੀ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਜਿਸ ਵਿੱਚ ਹਰੇਕ ਪਰਿਵਾਰ ਦਾ 'ਮੁੱਦਾ' ਆਧੁਨਿਕ ਯੁੱਗ ਵਿੱਚ ਖਰਚੇ ਵਧਣ ਦੇ ਨਾਲ ਰਹਿਣ-ਸਹਿਣ ਲਈ ਵੱਧ ਰਹੀਆਂ ਲੋੜਾਂ ਉੱਪਰ ਨਿਰਧਾਰਿਤ ਹੈ।



ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਬਾਰੇ ਨਿਰਦੇਸ਼ਕ ਅਵਤਾਰ ਸਿੰਘ ਨੇ ਕਿਹਾ, ''ਫਿਲਮ ਦੇ ਮਾਧਿਅਮ ਨਾਲ ਪਰਿਵਾਰਕ ਡਰਾਮੇ ਨੂੰ ਪੇਸ਼ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਦੀ ਬਦੌਲਤ ਅਸੀਂ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਫਿਲਮ ਦਾ ਕਿਰਦਾਰ ਹਰ ਉਹ ਆਦਮੀ ਹੈ, ਜੋ ਪਰਿਵਾਰ ਦੇ ਖਰਚੇ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰਦਾ ਹੈ ਅਤੇ ਮੰਗਾਂ ਪੂਰੀਆਂ ਕਰਨ ਵਿੱਚ ਉਸਦੀ ਬੇਵਸੀ ਨੂੰ ਦਰਸਾਉਂਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਸਾਡੀ ਇਸ ਵਿਸ਼ੇਸ਼ ਕਹਾਣੀ ਨੂੰ ਪਸੰਦ ਕਰਨਗੇ।"



ਮਸ਼ਹੂਰ ਕਾਮੇਡੀਅਨ-ਅਭਿਨੇਤਾ ਰਾਜੀਵ ਠਾਕੁਰ ਨੇ ਇੱਕ ਇੰਟਰਵਿਊ ਵਿੱਚ ਟਿੱਪਣੀ ਕੀਤੀ, "ਮੈਂ ਇਸ ਫਿਲਮ ਦੀ ਕਹਾਣੀ ਤੋਂ ਕਾਫ਼ੀ ਆਕਰਸ਼ਤ ਸੀ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਕਿ ਮੇਰਾ ਕਿਰਦਾਰ ਇੱਕ ਵਫ਼ਾਦਾਰ ਅਤੇ ਕੰਜੂਸ ਪਤੀ ਦੇ ਰੂਪ ਵਿੱਚ ਹੈ ਜੋ ਘਰ ਦੇ ਖਰਚਿਆਂ ਉੱਪਰ ਕੰਟਰੋਲ ਰੱਖਦਾ ਹੈ। ਮੇਰਾ ਇਸ ਫਿਲਮ ਲਈ ਉਤਸ਼ਾਹ ਉਦੋਂ ਹੋਰ ਵੱਧ ਗਿਆ ਜਦੋਂ ਮੈਂ ਦੇਖਿਆ ਕਿ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਓਨਾ ਹੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਨੇ ਟ੍ਰੇਲਰ ਨੂੰ ਪਸੰਦ ਕੀਤਾ ਹੈ।



ਅਦਾਕਾਰਾ ਸ਼ਹਿਨਾਜ਼ ਸਹਿਰ ਨੇ ਫਿਲਮ ''ਕੰਜੂਸ ਮਜਨੂੰ ਖ਼ਰਚੀਲੀ ਲੈਲਾ'' ਲਈ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, ''ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਅਜਿਹੇ ਹੁਨਰਮੰਦ ਅਤੇ ਸ਼ਾਨਦਾਰ ਕਲਾਕਾਰਾਂ ਨਾਲ  ਕੰਮ ਕਰਨ ਦਾ ਮੌਕਾ ਮਿਲਿਆ। ਜਿਵੇਂ ਹੀ ਮੈਂ ਫਿਲਮ ਦੀ ਸਕ੍ਰਿਪਟ ਸੁਣੀ ਤਾਂ ਮੈਂ ਫਿਲਮ ਵਿਚ ਕੰਮ ਕਰਨ ਲਈ ਹਾਂ ਕਰ ਦਿੱਤੀ। ਫਿਲਮ ਦੇ ਸੈੱਟ 'ਤੇ ਕੰਮ ਕਰਨ ਲਈ ਮੇਰੇ ਕੋਲ ਬਹੁਤ ਵਧੀਆ ਅਨੁਭਵ ਸੀ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਆਨ-ਸਕਰੀਨ ਕੈਮਿਸਟਰੀ ਨੂੰ ਬੇਹੱਦ ਪਸੰਦ ਕਰਨਗੇ।



 

Comments

Popular posts from this blog

Satinder Sartaaj-Simi Chahal’s Next ‘Hoshiar Singh’ brings 70 Popular Punjabi actors together

"ਪੰਜਾਬੀ ਆਉਣ ਵਾਲੀ ਫਿਲਮ "ਮੌਜਾਂ ਹੀ ਮੌਜਾਂ' ਨੇ ਸਿਤਾਰਿਆਂ ਨਾਲ ਭਰੀ ਪ੍ਰੈੱਸ ਕਾਨਫਰੰਸ ਕੀਤੀ! ਇਹ ਫਿਲਮ 20 ਅਕਤੂਬਰ 2023 ਨੂੰ ਰਿਲੀਜ਼ ਹੋ ਰਹੀ ਹੈ।"

Film Marks A First - Punjab Based Production House Makes an English Language Film